9th SST Worksheet 11
Week 11 Worksheet Questions
1 / 15
1. ਤਸਵੀਰ ਨੂੰ ਧਿਆਨ ਨਾਲ ਦੇਖ ਕੇ ਦੱਸੋ ਕਿ ਇਹ ਸਾਡੇ ਵਾਤਾਵਰਨ ਦੀ ਕਿਸ ਸਥਿਤੀ ਨੂੰ ਦਰਸਾ ਰਹੀ ਹੈ?
2 / 15
2. ਦਿਲਸ਼ਾਨ ਅਤੇ ਉਸਦੇ ਕਲਾਸ ਦੇ ਵਿਦਿਆਰਥੀ ‘ਜਲਵਾਯੂ ਪਰਿਵਰਤਨ’ ਉੱਪਰ ਆਪਣੇ ਅਧਿਆਪਕ ਨਾਲ ਵਿਚਾਰ-ਚਰਚਾ ਕਰ ਰਹੇ ਹਨ ਕਿ ਪਿਛਲੇ ਕੁੱਝ ਦਹਾਕਿਆਂ ਤੋਂ ਸਾਡੇ ਵਾਤਾਵਰਨ ਵਿੱਚ ਆਲਮੀ ਤਪਸ਼ (ਗਰਮੀ) ਵੱਧਦੀ ਜਾ ਰਹੀ ਹੈ। ਜਦੋਂ ਠੰਢ ਦਾ ਮੌਸਮ ਹੁੰਦਾ ਹੈ ਤਾਂ ਠੰਢ ਵੀ ਕੜਾਕੇ ਦੀ ਪੈਂਦੀ ਹੈ। ਇਸ ਵਾਤਾਵਰਨ ਤਬਦੀਲੀ ਦੇ ਹੇਠ ਦਿੱਤਿਆਂ ਵਿੱਚੋਂ ਕਿਹੜੇ ਕਾਰਨ ਹੋ ਸਕਦੇ ਹਨ?
3 / 15
3. ਗਲੋਬਲ ਵਾਰਮਿੰਗ ਵਿੱਚ ਹੇਠ ਲਿਖੀਆ ਗੈਸਾਂ ਵਿੱਚੋਂ ਕਿਹੜੀ ਗੈਸ ਦਾ ਸਭ ਤੋਂ ਵੱਧ ਯੋਗਦਾਨ ਹੈ?
4 / 15
4. ਹਰਜੀਤ ਅਤੇ ਗੁਰਜੋਤ ਆਪਸ ਵਿੱਚ ਸੰਸਾਰ ਦੇ ਭੱਖਦੇ ਮੁੱਦੇ ‘ਗਲੋਬਲ ਵਾਰਮਿੰਗ’ ਉੱਪਰ ਚਰਚਾ ਕਰ ਰਹੀਆਂ ਹਨ ਕਿ ਦਿਨੋ-ਦਿਨ ਤਾਪਮਾਨ ਵੱਧਣ ਕਾਰਨ ਗਲੇਸ਼ੀਅਰ ਪਿਘਲ ਰਹੇ ਹਨ। ਮੌਸਮ ਵਿੱਚ ਤਬਦੀਲੀਆਂ ਆ ਰਹੀਆਂ ਹਨ ਅਤੇ ਕੁਦਰਤ ਦਾ ਸੰਤੁਲਨ ਵਿਗੜ ਰਿਹਾ ਹੈ। ਜਿਸ ਕਾਰਨ ਮਨੁੱਖਾਂ ਅਤੇ ਧਰਤੀ ‘ਤੇ ਰਹਿਣ ਵਾਲੇ ਹੋਰ ਸਾਰੇ ਜੀਵਾਂ ਲਈ ਜੋਖਿਮ ਪੈਦਾ ਹੋ ਰਹੇ ਹਨ। ਦੱਸੋ ਕਿ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਨੂੰ ਰੋਕਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ?
5 / 15
5. ਖੇਤੀਬਾੜੀ, ਮਨੁੱਖ ਦਾ ਬਹੁਤ ਪੁਰਾਣਾ ਕਿੱਤਾ ਹੈ। ਭਾਰਤ ਦੀ ਜਿਆਦਾਤਰ ਜਨਸੰਖਿਆ ਖੇਤੀ ‘ਤੇ ਨਿਰਭਰ ਕਰਦੀ ਹੈ। ਖੇਤੀਬਾੜੀ ਲਈ ਮੈਦਾਨੀ ਖੇਤਰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਮੈਦਾਨ ਖੇਤੀਯੋਗ ਅਤੇ ਸੰਘਣੀ ਵਸੋਂ ਵਾਲੇ ਖੇਤਰ ਹੁੰਦੇ ਹਨ। ਇਹ ਮਨੁੱਖ ਦੀਆਂ ਅਨੇਕਾਂ ਹੀ ਲੋੜਾਂ ਪੂਰੀਆਂ ਕਰਦੇ ਹਨ। ਕੀ ਤੁਸੀਂ ਦੱਸ ਸਕਦੇ ਹੋ ਕੇ ਭਾਰਤ ਵਿੱਚ ਲਗਭਗ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ?
6 / 15
6. ਲਖਵੀਰ ਸਰਦੀਆਂ ਦੀਆਂ ਛੁੱਟੀਆਂ ਵਿੱਚ ਰਾਜਸਥਾਨ ਘੁੰਮਣ ਗਿਆ। ਉੱਥੇ ਉਸਨੇ ਦੇਖਿਆ ਕਿ ਉੱਥੇ ਪੰਜਾਬ ਨਾਲੋਂ ਬਹੁਤ ਹੀ ਵੱਖਰੇ ਤਰ੍ਹਾਂ ਦੀ ਜਲਵਾਯੂ ਪਾਈ ਜਾਂਦੀ ਹੈ। ਉੱਥੇ ਮੀਹ ਘੱਟ ਪੈਣ ਕਰਕੇ ਅਤੇ ਸਿੰਚਾਈ ਸਾਧਨਾਂ ਦੀ ਘਾਟ ਹੋਣ ਕਰਕੇ ਖੇਤੀ ਵੀ ਵੱਖਰੇ ਢੰਗ ਨਾਲ ਕੀਤੀ ਜਾਂਦੀ ਹੈ। ਕੀ ਤੁਹਾਨੂੰ ਪਤਾ ਹੈ ਕਿ ਉੱਥੇ ਭਿੰਨ ਜਲਵਾਯੂ ਹੋਣ ਕਰਕੇ ਕਿਸ ਤਰ੍ਹਾਂ ਦੀ ਖੇਤੀ ਹੁੰਦੀ ਹੈ?
7 / 15
8 / 15
8. ਭਾਰਤ ਦੀ ਸਭ ਤੋਂ ਪ੍ਰਾਚੀਨ ਪਰਬਤ ਲੜੀ ਦਾ ਨਾਮ ਦੱਸੋ?
9 / 15
9. ਦਿੱਤੇ ਹੋਏ ਨਕਸ਼ੇ ਦਾ ਪ੍ਰੇਖਣ ਕਰੋ ਅਤੇ ਦੱਸੋ ਕੇ ਇੱਥੇ ਉਹ ਕਿਹੜਾ ਊਰਜਾ ਦਾ ਸਾਧਨ ਮਿਲਦਾ ਹੈ, ਜਿਸਦੀ ਵਿਸ਼ਵ ਪੱਧਰ ‘ਤੇ ਇੰਨੀ ਮਹਤੱਤਾ ਹੈ ਕਿ ਇਸਨੂੰ ‘ਤਰਲ ਸੋਨਾ’ ਵੀ ਕਹਿ ਦਿੱਤਾ ਜਾਂਦਾ ਹੈ। ਇਸਦੀ ਪਹਿਚਾਣ ਕਰੋ।
10 / 15
10. ਭਾਰਤ ਦਾ ਖੇਤਰ ਵਿਸ਼ਾਲ ਹੋਣ ਕਰਕੇ ਇਸ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਭਿੰਨਤਾਵਾਂ ਮਿਲਦੀਆਂ ਹਨ। ਭਾਰਤ ਵਿੱਚ ਪਰਬਤ, ਪ੍ਰਾਇਦੀਪੀ ਪਠਾਰ, ਉਪਜਾਊ ਮੈਦਾਨ, ਪੂਰਬੀ ਘਾਟ ਅਤੇ ਪੱਛਮੀ ਘਾਟ ਵਰਗੀਆਂ ਵੱਖ ਵੱਖ ਵਿਸਸ਼ੇਤਤਾਵਾਂ ਮਿਲਦੀਆਂ ਹਨ। ਦੱਸੋ ਇਹ ਭਾਰਤ ਦੀ ਕਿਹੜੀ ਖੇਤਰੀ ਭਿੰਨਤਾ ਦੇ ਮਹੱਤਵਪੂਰਨ ਤੱਥ ਹਨ?
11 / 15
11. ਅੱਜ ਜਮਾਤ ਵਿੱਚ ਅਧਿਆਪਕ ਨੇ ਭਾਰਤ ਵਿੱਚ ਪਾਈਆਂ ਜਾਂਦੀਆਂ ਵੱਖ-ਵੱਖ ਭਿੰਨਤਾਵਾਂ ‘ਤੇ ਚਰਚਾ ਕੀਤੀ। ਉਹਨਾਂ ਨੇ ਦੱਸਿਆ ਕਿ ਇੰਨੀਆਂ ਭਿੰਨਤਾਵਾਂ ਹੋਣ ‘ਤੇ ਵੀ ਅਸੀ ਸਾਰੇ ਇੱਕ ਹਾਂ ਪ੍ਰੰਤੂ ਕਦੇ-ਕਦੇ ਇਹ ਭਿੰਨਤਾਵਾਂ ਲੜਾਈ ਦਾ ਕਾਰਣ ਵੀ ਬਣ ਜਾਂਦੀਆਂ ਹਨ। ਕੀ ਤੁਸੀ ਦੱਸ ਸਕਦੇ ਹੋ ਕਿ ਅਸੀ ਭਾਰਤ ਦੀ ‘ਅਨੇਕਤਾ ਵਿਚ ਏਕਤਾ’ ਨੂੰ ਕਿਵੇਂ ਕਾਇਮ ਰੱਖ ਸਕਦੇ ਹਾਂ?
12 / 15
12. ਹੇਠ ਲਿਖਿਆ ਕਥਨਾਂ ਵਿੱਚੋਂ ਕਿਹੜਾ ਕਥਨ ਭਾਰਤ ਵਿੱਚ “ਅਨੇਕਤਾ ਵਿੱਚ ਏਕਤਾ” ਦੀ ਧਾਰਨਾ ਨੂੰ ਸਭ ਤੋਂ ਵਧੀਆ ਬਿਆਨ ਕਰਦਾ ਹੈ?
13 / 15
13. ਹੇਠ ਲਿਖੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਕਥਨ ਓ – ਸਾਡੇ ਸਮਾਜ ਵਿੱਚ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕ ਬਿਨਾਂ ਕਿਸੇ ਜਾਤ-ਪਾਤ ਜਾਂ ਜਨਮ ਦੇ ਵਿਤਕਰੇ ਦੇ ਆਧਾਰ ‘ਤੇ ਰਹਿ ਰਹੇ ਹਨ। ਕਥਨ ਅ – ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਦੁਆਰਾ ਇਕੋ ਜਿਹਾ ਪਹਿਰਾਵਾ ਪਾਇਆ ਜਾਂਦਾ ਹੈ।
14 / 15
14. ਭਾਰਤ ਵਿੱਚ ਸਰਵ-ਵਿਆਪਕ ਬਾਲਗ ਮੱਤ ਅਧਿਕਾਰ ਦੇ ਅਧਾਰ ‘ਤੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ?
15 / 15
15. ਭਾਰਤ ਵਿੱਚ ਸਮਾਜਿਕ ਨਿਆਂ ਦੀ ਵਿਵਸਥਾ ਕੀਤੀ ਗਈ ਹੈ। ਜਿਸ ਵਿੱਚ ਜਾਤ-ਪਾਤ, ਧਰਮ, ਰੰਗ, ਨਸਲ ਆਦਿ ਦੇ ਆਧਾਰ ‘ਤੇ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਵਿਤਕਰਾ ਨਹੀਂ ਕੀਤਾ ਜਾ ਸਕਦਾ। ਭਾਰਤ ਦੇ ਸੰਵਿਧਾਨ ਦੇ ਕਿਹੜੇ ਭਾਗ ਵਿੱਚ ‘ਸਮਾਨਤਾ ਦਾ ਅਧਿਕਾਰ’ ਦਰਜ ਕਰਕੇ ਇਹਨਾਂ ਅਸਮਾਨਤਾਵਾਂ ਨੂੰ ਖਤਮ ਕਰਨ ਦੇ ਪ੍ਰਬੰਧ ਕੀਤੇ ਗਏ ਹਨ?
*Fill this form.
Your score is
The average score is 0%
Restart quiz Exit
admin
Your email address will not be published. Required fields are marked *
Comment *
Name *
Email *
Website
Save my name, email, and website in this browser for the next time I comment.
Δ